ਹਾਜਰੀਆਂ/ਛੁੱਟੀ/ਪੁਨਰ ਦਾਖਲਾ/ਕਾਲਜ ਛੱਡਣਾ/ਆਚਰਣ ਅਤੇ ਨਤੀਜਾ ਕਾਰਡ

House Examination and Class Tests :-
Departments conducts two Mid Sessional Terminals (MSTs) as per rules of Punjabi University, Patiala. To assess the per rules of the students, class tests are also conducted on the basis of MST, assessment weight age is given to student in each paper.

Attendance
Eligibility for University Examination :-
75% attendance of lectures is must.
The students will have to secure minimum 35% marks in each subject.

Minimum 40% attendance in Practical are essential.
All these rules and regulation are as per Punjabi University, Patiala and can be changed during the session as per changes made by Punjabi University, Patiala, which will be performed to the students through college notice Board.

Leave Rules
Only Six leaves will be allowed during each semester.
If any student remains absent for 10 days without prior sanction of leave, her name will be struck off from the college rolls.

ਘਰੇਲੂ ਪ੍ਰੀਖਿਆ/ਮਿਡ ਸਮੈਸਟਰ ਟੈਸਟ ਅਤੇ ਯੂਨੀਵਰਸਿਟੀ ਪ੍ਰੀਖਿਆ ਪਾਤਰਤਾ
(ਪੰਜਾਬੀ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ) (ਸੈਸ਼ਨ 2015-16)

  1. ਬੀ.ਏ.-ਭਾਗ ਪਹਿਲਾ, ਦੂਜਾ, ਬੀ.ਐਸ.ਸੀ., ਬੀ.ਕਾਮ. ਅਤੇ ਐਮ.ਏ. ਦੇ ਵਿਦਿਆਰਥੀਆਂ ਨੂੰ ਮਿਡ ਸਮੈਸਟਰ ਟੈਸਟ ਵਿੱਚ ਬੈਠਣਾ ਲਾਜਮੀ ਹੈ ਕਿਉਂਕਿ ਵਿਦਿਆਰਥੀਆਂ ਦੀ ਇੰਡਰਨਲ ਅਸੈਸਮੈਂਟ ਐਮ.ਐਸ.ਟੀ. ਦੇ ਆਧਾਰ ਤੇ ਹੀ ਨਿਰਭਰ ਕਰਦੀ ਹੈ।
  2. ਬੀ.ਏ.-ਭਾਗ ਤੀਜਾ ਡਿਗਰੀ ਕਲਾਸਾਂ ਦੀਆਂ ਦਸੰਬਰ ਦੇ ਮਹੀਨੇ ਵਿੱਚ ਘਰੇਲੂ ਪ੍ਰੀਖਿਆ ਲਈ ਜਾਵੇਗੀ ਜਿਸ ਵਿੱਚ ਬੈਠਣਾ ਹਰ ਵਿਦਿਆਰਥੀ ਲਈ  ਲਾਜ਼ਮੀ ਹੈ। ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚ ਬੈਠਣ ਲਈ ਹਰੇਕ ਵਿਦਿਆਰਥੀ ਨੂੰ ਸਾਰੇ ਵਿਸ਼ਿਆਂ ਵਿੱਚ ਸਮੂਚੇ ਤੌਰ ਤੇ (ਨਿ-ੳਗਗਰੲਗੳਟੲ) ਘੱਟੋ ਘੱਟ 33% ਜਾਂ ਹਰੇਕ ਵਿਸ਼ੇ ਵਿੱਚ 25% ਅੰਕ ਪ੍ਰਾਪਤ ਕਰਨੇ ਹੋਣਗੇ।
  3. ਵਿਦਿਆਰਥੀ ਨੂੰ ਯੂਨੀਵਰਸਿਟੀ ਪ੍ਰੀਖਿਆ ਵਿੱਚ ਬੈਠਣ ਦੇ ਯੋਗ ਹੋਣ ਲਈ  ਕਾਲਜ ਵਲੋਂ ਡਲਿਵਰ ਕੀਤੇ ਕੁੱਲ ਲੈਕਚਰਾਂ ਵਿੱਚੋਂ 75% ਲੈਕਚਰ ਲਗਾਉਣੇ ਲਾਜ਼ਮੀ ਹਨ । ਇਹ ਸ਼ਰਤ ਪੂਰੀ ਨਾ ਕਰਨ ਵਾਲਾ ਵਿਦਿਆਰਥੀ ਸਲਾਨਾ ਪ੍ਰੀਖਿਆ ਵਿੱਚ ਬੈਠਣ ਦੇ ਯੋਗ ਨਹੀਂ ਹੋਵੇਗਾ ।
  4. ਵਿਦਿਆਰਥੀਆਂ ਦੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਸੰਬਰ ਦੇ ਦੂਸਰੇ, ਤੀਸਰੇ ਹਫਤੇ ਵਿੱਚ ਆਪਣੇ ਬੱਚਿਆਂ ਦੇ ਲੈਕਚਰ ਅਤੇ ਜਨਵਰੀ ਦੇ ਮਹੀਂਨੇ ਵਿੱਚ ਉਨ੍ਹਾ ਦੇ ਘਰੇਲੂ ਪ੍ਰੀਖਿਆ ਦੇ ਨਤੀਜਿਆ ਦੀ ਸੂਚਨਾਂ ਪ੍ਰਾਪਤ ਕਰਦੇ ਹੋਏ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਵਾਰਡ ਸਲਾਨਾ ਪ੍ਰੀਖਿਆ ਵਿੱਚ ਲੈਕਚਰਾਂ ਅਤੇ ਘਰੇਲੂ ਪ੍ਰੀਖਿਆ ਦੀਆਂ ਲੋੜੀਦੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਤਾਂ ਜੋ ਬਾਅਦ ਵਿੱਚ ਰੋਲ ਨੰ. ਉਸ ਨੂੰ ਮਿਲ ਸਕੇ।

ਛੁੱਟੀ ਬਾਰੇ ਸੂਚਨਾਂ

  • ਕਾਲਜ ਤੋਂ ਛੇ ਦਿਨ ਤੱਕ ਦੀ ਛੁੱਟੀ ਦੀ ਅਰਜੀ ਸੰਬੰਧਿਤ ਟਿਊਟਰ ਨੂੰ ਪੇਸ਼ ਕੀਤੀ ਜਾਣੀ ਚਾਹੀਦੀ ਹੈ।ਪਰ ਇਮਤਿਹਾਨ ਤੋਂ ਛੁੱਟੀ ਲੈਣ ਜਾਂ ਲੰਮੀਆਂ ਛੁੱਟੀਆਂ ਤੋਂ ਪਹਿਲਾਂ ਜਾਂ ਪਿੱਛੋਂ ਛੁੱਟੀ ਲੈਣ ਲਈ ਟਿਊਟਰ ਰਾਂਹੀ ਪਿ੍ਰੰਸੀਪਲ ਨੂੰ ਪ੍ਰਾਰਥਨਾਂ ਪੱਤਰ ਦਿੱਤਾ ਜਾਵੇ।
  • ਛੁੱਟੀ ਲੈਣ ਦਾ ਮਤਲਬ ਕੇਵਲ ਇਨ੍ਹਾਂ ਹੈ ਕਿ ਉਸ ਦੀ ਗੈਰ ਹਾਜਰੀ ਦਾ ਜ਼ੁਰਮਾਨਾ ਨਹੀਂ ਹੋਵੇਗਾ । ਛੁੱੱਟੀ ਦਾ ਸੰਬੰਧ ਲੈਕਚਰਾਂ ਵਿੱਚ ਲੋਂੜੀਦੀ ਹਾਜ਼ਰੀ ਨਾਲ ਨਹੀਂ ਹੈ ।
  • ਕਾਲਜ ਨਾਲ ਸੰਬੰਧਿਤ ਕਿਸੇ ਸਰਗਰਮੀ (ਅਚਟਵਿਟਿੇ) ਵਿੱਚ ਭਾਗ ਲੈਣ ਲਈ ਭੇਜੇ ਗਏ ਵਿਦਿਆਰਥੀ ਸੋਸਾਇਟੀ/ਖੇਡਾਂ ਦੇ ਇੰਚਾਰਜ ਪ੍ਰੋਫੈਸਰ ਦੀ ਸਿਫਾਰਿਸ ਕਰਵਾ ਕੇ ਆਪਣੀ ਛੁੱਟੀ ਦੀ ਅਰਜ਼ੀ ਮਨਜ਼ੂਰ ਕਰਵਾਉਣ ਲਈ ਟਿਊਟਰ ਨੂੰ ਦੇਣ । ਵਿਦਿਆਰਥੀ ਨੂੰ ਚਾਹੀਦਾ ਹੈ ਕਿ ਛੁੱਟੀ ਦੇ ਬਿਨੈ-ਪੱਤਰ ਦਾ ਬਾਕੀ ਹਿਸਾ (ਛੁੋਨਟੲਰਡੋਲਿ) ਵੀ ਇੰਨਚਾਰਜ-ਪ੍ਰੋਫੈਸਰਾਂ ਅਤੇ ਟਿਊਟਰ ਦੇ ਹਸਤਾਖਰ ਕਰਵਾ ਕੇ ਆਪਣੇ ਪਾਸ ਰੱਖਣ। ਇਸ ਫਾਰਮ ਤੋਂ ਬਿਨਾਂ ਹਾਜ਼ਰੀਆਂ ਦੀ ਘਾਟ ਪੂਰੀ ਨਹੀਂ ਕੀਤੀ ਜਾਵੇਗੀ। ਹਾਜ਼ਰੀਆਂ ਦੀ ਸਹੂਲੀਅਤ ਕੇਵਲ ਕਾਲਜ ਵਲੋਂ ਭੇਜੇ ਗਏ ਅਧਿਕਾਰਿਤ (ਅੁਟਹੋਰਸਇਦ) ਵਿਦਿਆਰਥੀ ਨੂੰ ਹੀ ਮਿਲੇਗੀ।
  • ਇਮਤਿਹਾਨ ਤੋਂਗੈਰ-ਹਾਜ਼ਰੀ ਲਈ ਪਿ੍ਰੰਸੀਪਲ ਸਾਹਿਬ ਕੋਲੋਂ ਲਿਖਿਤ ਰੂਪ ਵਿੱਚ ਪਹਿਲਾਂ ਇਜ਼ਾਜਤ ਲੈਣੀ ਜਰੂਰੀ ਹੈ। ਜਿਹੜਾ ਵਿਦਿਆਰਥੀ ਕਿਸੇ ਕਾਰਣ ਕਰਕੇ ਇਮਤਿਹਾਨ ਵਿੱਚ ਗੈਰ-ਹਾਜਰ ਹੁੰਦਾ ਹੈ ਉਹ ਕਿਸੇ ਵੀ ਇਨਾਮ ਦਾ ਹੱਕਦਾਰ ਨਹੀਂ ਹੋਵੇਗਾ ।


ਹਾਜ਼ਰੀਆਂ ਅਤੇ ਦੁਬਾਰਾ ਦਾਖਲੇ ਸੰਬੰਧੀ

  • ਜਿਹੜਾ ਵਿਦਿਆਰਥੀ ਫੀਸ ਜਮ੍ਹਾ ਕਰਵਾ ਦਿੰਦਾ ਹੈ ਪਰ ਲਗਾਤਾਰ 10 ਦਿਨ ਨਹੀਂ ਲਗਾਉਂਦਾ ਤਾਂ ਉਸਦਾ ਨਾਂ ਕੱਟ ਦਿੱਤਾ ਜਾਵੇਗਾ ਅਤੇ ਵਿਦਿਆਰਥੀ ਜੇਕਰ ਨਾਮ ਕੱਟਣ ਦੀ ਮਿਤੀ ਤੋਂ ਦੋ ਹਫਤੇ ਦੇ ਅੰਦਰ-ਅੰਦਰ ਸਥਿਤੀ ਸਪਸ਼ਟ ਕਰਦਿਆਂ ਮੁੜ ਦਾਖਲੇ ਲਈ ਬੇਨਤੀ ਕਰਦਾ ਹੈ ਤਾਂ ਪਿ੍ਰੰਸੀਪਲ ਦੁਆਰ ਸਥਿਤੀ ਨੂੰ ਵਾਚਦੇ ਹੋਏ ਮੈਰਿਟ ਦੇ ਆਧਾਰ ਤੇ ਕੇਸ ਦਾ ਫੈਂਸਲਾ ਕੀਤਾ ਜਾਵੇਗਾ ।
  • ਜਿਹੜਾ ਵਿਦਿਆਰਥੀ ਅਕਾਦਮਿਕ ਸੈਸ਼ਨ ਦੌਰਾਨ ਕਿਸੇ ਵਿਸ਼ੇ ਵਿੱਚ ਵੀ ਲਗਾਤਾਰ 10 ਦਿਨ ਗੈਰ ਹਾਜਰ ਰਹਿੰਦਾ ਹੈ । ਉਸ ਦਾ ਨਾਮ ਕੱਟ ਦਿੱਤਾ ਜਾਵੇਗਾ ਅਤੇ ਜੇਕਰ ਅਜਿਹਾ ਵਿਦਿਆਰਥੀ ਨਾਮ ਕੱਟਣ ਦੀ ਮਿਤੀ ਤੋਂ 2 ਹਫਤੇ ਦੇ ਵਿੱਚ ਪਿ੍ਰੰਸੀਪਲ ਨੂੰ ਦੁਬਾਰਾ ਦਾਖਲੇ ਲਈ ਅਰਜ਼ੀ ਦੇ ਕੇ ਦਾਖਲਾ ਨਹੀਂ ਲੈਂਦਾ ਤਾਂ ਉਸ ਨੂੰ ਦੁਬਾਰਾ ਦਾਖਲਾ ਨਹੀਂ ਦਿੱਤਾ ਜਾਵੇਗਾ ।
  • ਜਿਨ੍ਹਾਂ ਵਿਦਿਆਰਥੀਆਂ ਦਾ ਕਾਲਜ ਵਿਚੋਂ ਨਾਮ ਕੱਟਿਆ ਜਾਂਦਾ ਹੈ ਉਨ੍ਹਾ ਦੇ ਮਾਤਾ-ਪਿਤਾ ਨੂੰ ਵਿਦਿਆਰਥੀ ਦੇ ਨਾਲ ਦੁਬਾਰਾ ਦਾਖਲਾ ਲੈਣ ਲਈ ਆਉਣ ਜਰੂਰੀ ਹੈ ।
  • ਪ੍ਰੀਖਿਆ ਪਾਤਰਤਾ ਬਾਰੇ ਸ਼ਰਤਾਂ ਪੂਰੀਆਂ ਨਾਂ ਹੋਣ ਦੀ ਸੂਰਤ ਵਿੱਚ ਕਿਸੇ ਵੀ ਵਿਦਿਆਰਥੀ ਨੂੰ ਰੈਗੂਲਰ ਤੋਂ ਪ੍ਰਾਈਵੇਟ ਤੌਰ ਤੇ ਇਮਤਿਹਾਨ ਦੇਣ ਦੀ ਆਗਿਆ ਨਹੀਂ ਹੋਵੇਗੀ ।

 
* ਪਾਤਰਤਾ ਸੰਬੰਧੀ ਨਿਯਮਾਂ ਵਿੱਚ ਯੂਨੀਵਰਸਿਟੀ ਵੱਲੋਂ ਜੇ ਕੋਈ ਫੇਰਬਦਲ ਹੋਇਆ ਤਾਂ ਉਹੀ ਲਾਗੂ ਹੋਵੇਗਾ।

ਜ਼ਰੂਰੀ ਨੋਟ :- ਪਿ੍ਰੰਸੀਪਲ ਨੂੰ ਪੂਰਾ ਅਧਿਕਾਰ ਹੈ ਕਿ ਉਹ ਕਿਸੇ ਵੀ ਉਮੀਦਵਾਰ ਨੂੰ ਬਿਨਾ ਕਾਰਣ ਦੱਸੇ ਕਾਲਜ ਵਿੱਚੋਂ ਦਾਖਲਾ ਦੇਣ ਤੋਂ ਇਨਕਾਰ ਕਰ ਸਕਦੇ ਹਨ।

ਕਾਲਜ ਛੱਡਣ ਸੰਬੰਧੀ ਨਿਯਮ
ਕਾਲਜ ਛੱਡਣ ਦੇ ਇਛੁੱਕ ਵਿਦਿਆਰਥੀ ਬਕਾਇਦਾ ਅਤੇ ਉਪਚਾਰਿਕ ਤੌਰ ਤੇ ਪੱਤਰ ਰਾਹੀਂ ਬੇਨਤੀ ਕਰਨਗੇ। ਜਦੋਂ ਤੱਕ ਵਿਦਿਆਰਥੀ ਦਾ ਨਾਂ ਰਸਮੀ ਤੌਰ ਤੇ ਕੱਟਿਆ ਨਹੀਂ ਜਾਂਦਾ ਉਸ ਨੂੰ ਕਾਲਜ ਦੇ ਭਰਨ-ਯੋਗ ਖਰਚੇ, ਜੁਰਮਾਨੇ ਆਦਿ ਜੋ ਉਸ ਵੱਲ ਨਿਕਲਦੇ ਹੋਣਗੇ, ਦੇਣੇ ਪੈਣਗੇ। ਜਿਨ੍ਹਾਂ ਵਿਦਿਆਰਥੀਆਂ ਵੱਲ ਜੁਰਮਾਨੇ ਦੇ ਬਕਾਏ ਜਾਂ ਲਾਇਬ੍ਰੇਰੀ ਦੀਆਂ ਪੁਸਤਕਾਂ ਨਿਕਲਦੀਆਂ ਹੋਣ, ਉਨ੍ਹਾਂ ਨੂੰ ਪ੍ਰਮਾਣ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ ।

ਨੋਟ

  • ਕਾਲਜ ਛੱਡਣ ਤੋਂ ਇੱਕ ਸਾਲ ਦੇ ਅੰਦਰ-ਅੰਦਰ ਜੇਕਰ ਲਾਇਬ੍ਰੇਰੀ  ਦੀ ਜਮਾਨਤ ਨਾ ਕਢਵਾਈ ਗਈ ਤਾਂ ਇਹ ਜਬਤ ਹੋ ਜਾਵੇਗੀ ।
  • ਸਰਕਾਰ ਅਤੇ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਫੀਸਾਂ ਦੀ ਦਰ ਵਿੱਚ ਤਬਦੀਲੀ ਹੋ ਸਕਦੀ ਹੈ। ਆਮ ਤੌਰ ਤੇ ਫੀਸ ਨਿਸ਼ਚਿਤ ਮਿਤੀ ਉੱਤੇ ਲਈ ਜਾਵੇਗੀ। ਅਦਾਇਗੀ ਵਿੱਚ ਦੇਰੀ ਕਰਨ ਤੇ 2 ਰੁਪਏ ਪ੍ਰਤੀ ਦਿਨ ਜੁਰਮਾਨਾ ਵਸੂਲ ਕੀਤਾ ਜਾਵੇਗਾ। ਨਿਸ਼ਚਿਤ ਤਾਰੀਖਾਂ ਦੇ ਦੌਰਾਨ ਫੀਸ ਦੀ ਅਦਾਇਗੀ ਨਾ ਕਰਨ ਵਾਲੇ ਵਿਦਿਆਰਥੀਆਂ ਦਾ ਨਾਂ ਬਿਨ੍ਹਾਂ ਕਿਸੇ ਸੂਚਨਾਂ ਦੇ ਆਪਣੇ ਆਪ ਦਫਤਰ ਵਲੋਂ ਕੱਟ ਦਿੱਤੇ ਜਾਣਗੇ । 
  • ਜੇਕਰ ਵਿਦਿਆਰਥੀ ਕਾਲਜ-ਫੀਸਾਂ ਦੀ ਅਦਾਇਗੀ ਨਹੀਂ ਕਰਦਾ, ਮੋੜਵੀਂ ਜ਼ਮਾਨਤ ਵਾਪਿਸ ਨਹੀਂ ਕੀਤੀ ਜਾਵੇਗੀ। 
This document was last modified on: 02-05-2022